Surprise Me!

4 ਭੈਣਾਂ ਦਾ ਇਕਲੌਤਾ ਭਰਾ ਖੋਹ ਲਿਆ ਵੈਰੀਆਂ ਨੇ, ਜ਼ਾਲਮੋਂ ਇਸ ਮਾਂ 'ਤੇ ਤਾਂ ਤਰਸ ਖਾ ਲੈਂਦੇ |OneIndia Punjabi

2024-01-16 0 Dailymotion

ਪੰਜਾਬ ਦੇ ਫਿਲੌਰ ਕਸਬੇ ਦੇ ਪਿੰਡ ਭਾਰਸਿੰਘਪੁਰਾ 'ਚ 24 ਸਾਲਾ ਨੌਜਵਾਨ ਦੀ ਕੋਈ ਤੇਜ਼ਧਾਰ ਚੀਜ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਾਨਵ ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੁਬਈ 'ਚ ਨੌਕਰੀ ਕਰਨ ਤੋਂ ਬਾਅਦ ਉਹ ਪਿੰਡ ਆਇਆ ਸੀ। ਦੋ ਨੌਜਵਾਨਾਂ 'ਤੇ ਕਤਲ ਦਾ ਦੋਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਦੇਰ ਸ਼ਾਮ ਆਪਣੇ ਘਰੋਂ ਨਿਕਲਿਆ ਸੀ। ਅਮਿਤ ਅਤੇ ਮਾਨਵ ਨੇ ਦੁਬਈ ਵਿਚ ਇਕੱਠੇ ਕੰਮ ਵੀ ਕੀਤਾ ਸੀ। ਅਮਿਤ ਨੇਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਸ ਨੂੰ ਰਸਤੇ ਵਿਚ ਰੋਕ ਲਿਆ। ਦੋਵਾਂ ਮੁਲਜ਼ਮਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਓਹਨਾ ਦੋਵਾਂ ਨੌਜਵਾਨਾਂ ਨੇ ਗੁੱਸੇ 'ਚ ਆ ਕੇ ਚਾਕੂ ਕੱਢ ਲਿਆ।
.
Enemies took away the only brother of 4 sisters, cruel people would have taken pity on this mother.
.
.
.
#phillaurnews #phillaurhungama #punjabnews